ਘਰਾਂ ’ਚ ਕੁਆਰੰਟੀਨ ਕੀਤੇ ਲੋਕਾਂ  ਦੀ ਨਜ਼ਰਬਾਨੀ ਲਈ ਤਾਇਨਾਤ ਹੋਣਗੇ 330 ਸਿਵਲ ਡਿਫੈਂਸ ਵਾਰਡਨ

ਘਰਾਂ ’ਚ ਕੁਆਰੰਟੀਨ ਕੀਤੇ ਲੋਕਾਂ  ਦੀ ਨਜ਼ਰਬਾਨੀ ਲਈ ਤਾਇਨਾਤ ਹੋਣਗੇ 330 ਸਿਵਲ ਡਿਫੈਂਸ ਵਾਰਡਨ

ਜਲੰਧਰ , 27 ਅਪ੍ਰੈਲ (ਸੰਦੀਪ) – ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਘਰਾਂ ਵਿੱਚ ਕੁਆਰੰਟੀਨ ਲਈ ਆਪਣੇ ਜਾਣ ਵਾਲੇ ਮੈਡੀਕਲ ਪ੍ਰੋਟੋਕਾਲ ਦੀ ਸ਼ਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਕੁਆਰੰਟੀਨ ਕੀਤੇ ਲੋਕਾਂ ਦੀ ਨਜ਼ਰਸਾਨੀ ਲਈ 330 ਸਿਵਲ ਡਿਫੈਂਸ ਵਾਰਡਨ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ।  
                             ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 330 ਦੇ ਕਰੀਬ ਸਿਵਲ ਡਿਫੈਂਸ ਵਾਰਡਨਾਂ ਨੂੰ ਸ਼ਹਿਰ ਵਿੱਚ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰਾਂ ਵਿੱਚ ਕੁਆਰੰਟੀਨ ਕੀਤੇ ਗਏ ਲੋਕਾਂ ਦੀ ਨਜ਼ਰਸਾਨੀ ਕਰਨ ਵਿੱਚ ਸਹਿਯੋਗ ਲਈ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਕੁਆਰੰਟੀਨ ਲੋਕ ਮੈਡੀਕਲ ਪ੍ਰੋਟੋਕਾਲ ਦੇ ਨਿਯਮਾਂਦੀ ਉਲੰਘਣਾ ਨਾ ਕਰ ਸਕਣ। 
                             ਉਨ੍ਹਾਂ ਕਿਹਾ ਕਿ ਇਨਾਂ ਵਾਰਡਨਾਂ ਜੋ ਕਿ ਆਪਣੀ ਡਿਊਟੀ ਨੂੰ ਪੂਰੀ ਸਮਰੱਥਾ ਨਾਲ ਨਿਭਾਉਣ ਦੇ ਯੋਗ ਹਨ ਨੂੰ ਕੰਟੇਨਮੈਂਟਾਂ ਜੋਨਾਂ ਅਤੇ ਉਨਾਂ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਜਿਥੇ ਲੋਕਾਂ ਨੁੂੰ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਨਾਂ ਵਲੋਂ ਕੁਆਰੰਟੀਨ ਕੀਤੇ ਲੋਕਾਂ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਜੇਕਰ ਕੋਈ ਕੋਆਰੰਟੀਨ ਕੀਤੇ ਮਰਦ ਜਾਂ ਪੁਰਸ਼ ਵਲੋਂ ਘਰ ਤੋਂ ਬਾਹਰ ਆ ਕੇ ਮੈਡੀਕਲ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੀ ਸੂਚਨਾ ਸਥਾਪਿਤ ਪੁਲਿਸ ਨੂੰ ਦਿੱਤੀ ਜਾਵੇਗੀ।
                             ਉਨ੍ਹਾਂ ਕਿਹਾ ਕਿ ਘਰਾਂ ਵਿੱਚ ਕੁਆਰੰਟੀਨ ਕੀਤੇ ਲੋਕਾਂ ਵਲੋਂ ਉਲੰਘਣਾ ਕਰਨ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਨਾਂ ਖਿਲਾਫ਼ ਕਾਨੁੂੰਨ ਅਨੁਸਾਰ ਕੇਸ ਦਰਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨਾਂ ਵਾਰਡਨਾਂ ਨੂੰ ਸੋਮਵਾਰ ਤੋਂ ਸਿਹਤ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਲਈ ਤਾਇਨਾਤ ਕੀਤਾ ਜਾਵੇਗਾ ਜੋ ਜਦੋਂ ਤੋਂ ਕਰਫ਼ਿਊ ਲਾਗੂ ਕੀਤਾ ਗਿਆ ਹੈ 24&7 ਘੰਟੇ ਡਿਊਟੀ ਨਿਭਾ ਰਹੇ ਹਨ।
                                      ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਲਗਾਏ ਗਏ ਕਰਫ਼ਿਊ ਨੂੰ ਸ਼ਖਤੀ ਨਾਲ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਿਵਲ ਡਿਫੈਂਸ ਵਾਰਡਨਾਂ ਨੂੰ ਇਕ ਵਾਰ ਫਿਰ ਮਾਤ ਭੂਮੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ।
                             ਇਸ ਮੌਕੇ ਸੀ.ਈ.ਓ.ਸਮਾਰਟ ਸਿਟੀ ਸ਼ੀਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਿਪਟੀ ਕਮਿਸ਼ਨਰ ਪੁਲਿਸ ਅਰੁਣ ਸੈਣੀ, ਐਸ.ਪੀ. ਆਰ.ਪੀ.ਐਸ.ਸੰਧੂ, ਸਹਾਇਕ ਸਿਵਲ ਸਰਜਨ ਡਾ.ਗੁਰਮੀਤ ਕੌਰ ਦੁੱਗਲ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ.ਸਤਿੰਦਰ ਪੁਆਰ, ਡਾ.ਹਰੀਸ਼, ਸੋਹਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

super visa